3 - ਕੂਹ ਦੇ ਕੋਲ ਇੱਕ ਔਰਤ

ਵਿਚਾਰ : 384

ਵਰਣਨ

ਯਹੂਦਿਯਾ ਤੋਂ ਗਲੀਲ ਤੱਕ ਇੱਕ ਸਭ ਤੋਂ ਸੀਧਾ ਰਾਸਤਾ ਸਾਮਰਿਆ ਵਿਚੋਂ ਜਾਂਦਾ ਹੈ | ਬਹੁਤ ਯਹੂਦੀ ਲੋਕ ਸਾਮਰਿਆ ਵਿਚੋਂ ਜਾਣਾ ਨਹੀਂ ਚਾਹੁੰਦੇ ਸੀ ਕਿਉਂਕਿ ਉਹ ਸਾਮਰੀ ਲੋਕਾਂ ਨੂੰ ਪਸੰਦ ਨਹੀ ਕਰਦੇ ਸੀ | ਉਹੀ ਰਾਸਤੇ ਉਤੇ ਇਸ਼ੂ ਆਪਣੇ ਸ਼ਾਗਿਰਦਾਂ ਨਾਲ ਇੱਕ ਸ਼ਹਿਰ ਵਿੱਚ ਪੂੰਝੇ ਜਿਸ ਦਾ ਨਾਮ ਸੂਖਾਰ ਸੀ| ਇਸ ਸ਼ਹਿਰ ਵਿੱਚ ਯਾਕੂਬ ਵਸਦਾ ਸੀ ਜਿਸ ਨੇ ਆਪਣੇ ਪੁੱਤਰ ਯੂਸਫ ਨੂੰ ਜ਼ਮੀਨ ਦਿੱਤੀ ਸੀ | ਓਥੇ ਯਾਕੂਬ ਦਾ ਇੱਕ ਕੂਹ ਸੀ | ਜਾਤ੍ਰਾ ਦੇ ਵਾਸਤੇ ਇਸ਼ੂ ਬਹੁਤ ਥੱਕਿਆ ਹੋਇਆ ਸੀ | ਅਉਰ ਦੋਪਹਰ ਨੂੰ ਕੂਹ ਦੇ ਕੋਲ ਆਰਾਮ ਲਈ ਠਹਰ ਗਿਆ | ਤਦ ਇੱਕ ਸਾਮਰੀ ਔਰਤ ਕੂਹ ਤੋਂ ਪਾਣੀ ਭਰਨ ਲਈ ਆਈ| ਉਹ ਨੇ ਆਪਣਾ ਪਾਣੀ ਇਸ਼ੂ ਦੇ ਨੇੜੇ ਰਖਿਆ | ਇਸ਼ੂ ਨੇ ਔਰਤ ਤੋਂ ਮੰਗਿਆ : “ਮੈਨੂੰ ਪਾਣੀ ਪਿਲਾਓ” ਔਰਤ ਹੈਰਾਨ ਹੋਈ ਤੇ ਦੱਸਿਆ : “ਮੈਂ ਵਿਸਮਤ ਹਾਂ ਕਿ ਤੁਸੀਂ ਮੈਥੋਂ ਪੀਣ ਲਈ ਪਾਣੀ ਮੰਗ ਰਹੇ ਹੋ। ਤੁਸੀਂ ਇੱਕ ਯਹੂਦੀ ਹੋ ਅਤੇ ਮੈਂ ਇੱਕ ਸਾਮਰੀ।” ਇਸ਼ੂ ਨੇ ਜਵਾਬ ਦਿੱਤਾ: “ਤੂੰ ਨਹੀਂ ਜਾਣਦੀ ਪਰਮੇਸ਼ੁਰ ਕੀ ਦਿੰਦਾ ਹੈ। ਤੇ ਇਹ ਵੀ ਨਹੀਂ ਜਾਣਦੀ ਕਿ ਮੈਂ ਜਿਸਨੇ ਪਾਣੀ ਮੰਗਿਆ ਹੈ, ਕੌਣ ਹਾਂ। ਜੇ ਤੂੰ ਜਾਣਦੀ ਹੁੰਦੀ ਤੂੰ ਮੈਨੂੰ ਪੁੱਛਿਆ ਹੁੰਦਾ ਅਤੇ ਮੈਂ ਤੈਨੂੰ ਅਮ੍ਰਿਤ ਜਲ ਦਿੱਤਾ ਹੁੰਦਾ।” “ਜਿੰਦਗੀ ਦਾ ਪਾਣੀ” ਦੱਸਦਿਆਂ ਇਸ਼ੂ ਕੀ ਅਰਥ ਰਖਦਾ ਸੀ?ਬਾਅਦ ਉਨ੍ਹਾਂ ਦੀ ਵਾਤਾਂ ਦਾ ਵਿਸ਼ਾ ਔਰਤ ਦੀ ਨਿੱਜ ਦੀ ਜਿੰਦਗੀ ਤੋਂ ਮੰਦਿਰ ਦੀ ਪੂਜਾ ਦੀ ਸਵਾਲਾਂ ਤੱਕ ਪੂੰਝਿਆ | ਇਸ਼ੂ ਨੇ ਆਖਿਆ : “ਔਰਤ, ਮੇਰੇ ਤੇ ਵਿਸ਼ਵਾਸ ਕਰ! ਵਕਤ ਆ ਰਿਹਾ ਹੈ ਜਦੋਂ ਯਰੂਸ਼ਲਮ ਆਉਣ ਦੀ ਜਾਂ ਪਿਤਾ ਦੀ ਉਪਾਸਨਾ ਕਰਨ ਲਈ ਇਸ ਪਰਬਤ ਤੇ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। 2 ਤੁਸੀਂ ਸਾਮਰੀ ਲੋਕ ਉਸਦੀ ਉਪਾਸਨਾ ਕਰਦੇ ਹੋ ਜੋ ਤੁਸੀਂ ਖੁਦ ਨਹੀਂ ਜਾਣਦੇ। ਅਸੀਂ ਯਹੂਦੀ ਜਾਣਦੇ ਹਾਂ ਅਸੀਂ ਕੀ ਉਪਾਸਨਾ ਕਰਦੇ ਹਾਂ ਕਿਉਂ ਕਿ ਮੁਕਤੀ ਯਹੂਦੀਆਂ ਤੋਂ ਆਉਂਦੀ ਹੈ। ਉਹ ਸਮਾਂ ਆ ਰਿਹਾ ਹੈ ਜਦੋਂ ਸੱਚੇ ਉਪਾਸੱਕ ਆਤਮਾ ਅਤੇ ਸੱਚਾਈ ਨਾਲ ਪਿਤਾ ਦੀ ਉਪਾਸਨਾ ਕਰਨਗੇ। ਉਹ ਸਮਾਂ ਆਣ ਪੁੱਜਾ ਹੈ। ਪਰਮੇਸ਼ੁਰ ਅਜਿਹੇ ਉਪਾਸੱਕਾਂ ਨੂੰ ਲੱਭ ਰਿਹਾ ਹੈ।“ ਔਰਤ ਨੇ ਜਵਾਬ ਦਿੱਤਾ: “ਮੈਂ ਜਾਣਦੀ ਹਾਂ ਕਿ ਮਸੀਹਾ ਅਖਵਾਉਣ ਵਾਲਾ ਮਸੀਹ ਆ ਰਿਹਾ ਹੈ। ਜਦੋਂ ਉਹ ਆਵੇਗਾ, ਉਹ ਸਾਨੂੰ ਸਭ ਕਾਸੇ ਦੀ ਵਿਆਖਿਆ ਕਰੇਗਾ।” ਇਸ਼ੂ ਨੇ ਆਖਿਆ “ਮੈਂ ਜੋ ਤੇਰੇ ਨਾਲ ਗੱਲ ਕਰ ਰਿਹਾ ਹਾਂ , ਮਸੀਹਾ ਹਾਂ |”ਇਸ਼ੂ ਕੀ ਦੱਸਣਾ ਚਾਹੁੰਦਾ ਸੀ ਜਦ ਉਹਨੇ ਆਖਿਆ ਕਿ ਸੱਚੇ ਭਗਤ ਆਤਮਾ ਅਤੇ ਸੱਚਾਈ ਨਾਲ ਪਿਤਾ ਦੀ ਉਪਾਸਨਾ ਕਰਨਗੇ?